ਤੇਰੇ ਪਿਆਸਿਆਂ ਦੀ, ਏਨੀ ਵੀ ਕੀ ਖ਼ਤਾ ਹੈ
ਹੱਥ ਵਿੱਚ ਕਟੋਰਾ ਪਾਣੀ, ਨਾ ਪੀਣ ਦੀ ਸਜ਼ਾ ਹੈ |
ਕਿੰਨੇ ਹੀ ਚਿਰ ਤੋਂ ਉਸਨੂੰ, ਕਿਧਰੇ ਨਾ ਵੇਖਿਆ ਹੈ
ਜਾਂ ਮਰ ਗਿਆ ਹੈ ਜਾਂ ਫਿਰ, ਸੰਤੁਸ਼ਟ ਹੋ ਗਿਆ ਹੈ |
ਲੇਟੇ ਨੇ ਮੀਟ ਅੱਖਾਂ, ਨੀਂਦਾਂ ਦਾ ਨਾਮ ਹੈ ਬੱਸ
ਖ਼ਾਬਾਂ ਦੀ ਥਾਂ ਇਨ੍ਹਾਂ ਨੂੰ, ਫ਼ਿਕਰਾਂ ਨੇ ਘੇਰਿਆ ਹੈ
ਹੁੰਦੀ ਹੈ ਨਿੱਤ ਖ਼ਿਆਨਤ, ਪਰਦੇ ਨੇ ਪਾਰਦਰਸ਼ੀ
ਕੀ ਭੇਤ ਸਾਂਭਣਾ ਸੀ, ਬੱਸ ਭਰਮ ਸਾਂਭਿਆ ਹੈ
ਰੂਹਾਂ ਤੇ ਜਿਸਮ ਜਦ ਵੀ, ਹੁੰਦੇ ਨੇ ਵੱਖ ਯਾਰੋ
ਮਛਲੀ ਵੀ ਤੜਫ਼ਦੀ ਹੈ, ਪਾਣੀ ਵੀ ਤੜਫਦਾ ਹੈ |
>>>>>>>>>
Well said Rajinderjit..Sukhi dhaliwal
ReplyDeleteThanks Sukhi, send your phone number on my email or facebook.
ReplyDeleteਬਾਕਮਾਲ ਰਚਨਾ !! ਰਾਜਿੰਦਰ ਜੀ
ReplyDeleteਵਾਹ ਜੀਓ! ਵਾਹ ..ਬਹੁਤ ਹੀ ਕਮਾਲ ..ਰਾਜਿੰਦਰਜੀਤ
ReplyDeleteਬਹੁਤ ਖ਼ੂਬ ਗ਼ਜ਼ਲ ਹੈ.....
ReplyDeletewadhyiaa
ReplyDeleteRaj, Gurminder ji, te Ghafil sahib bahut shukria.
ReplyDelete